ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਚ ਵੱਜੀ ਖਤਰੇ ਦੀ ਘੰਟੀ ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦੀ ਵਧਾਈ ਚਿੰਤਾ।

ਆਰ ਐਮ ਗਲੋਬਲ ਟੀਵੀ
ਗੁਰਦਾਸਪੁਰ। ਦੋਰਾਂਗਲਾ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਨਾਲ ਬੀਐਸਐਫ ਦੀਆਂ ਕਈ ਪੋਸਟਾਂ ਵੀ ਪ੍ਰਭਾਵਿਤ ਹੋਈਆਂ ਹਨ।‌
ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਆਦਿ ‘ ਚੌਂਤਰਾ ‘ ਸਲਾਚ ‘ ਦੇ ਵਿੱਚ ਨੋਮਣੀ ਦੇ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਪਿਛਲੇ ਸਾਲ ਦੇ ਹੜਾਂ ਦੀ ਚਿੰਤਾ ਸਤਾ ਰਹੀ ਹੈ।
ਪਿਛਲੇ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਕਰਕੇ ਜਿੱਥੇ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਉੱਥੇ ਹੀ ਰਾਵੀ ਤੇ ਉਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਇਸ ਦੇ ਨਾਲ ਨੋਮਨੀ ਨਾਲ ਵੀ ਪੂਰੇ ਊਫਾਨ ਤੇ ਹਨ ਜਿਸ ਕਰਕੇ ਸਰਹੱਦੀ ਪਿੰਡਾਂ ਦੇ ਵਿੱਚ ਸੜਕਾਂ ਦੇ ਉੱਪਰ ਪਾਣੀ ਪਹੁੰਚ ਚੁੱਕਿਆ ਹੈ ਜਿਸ ਕਰਕੇ ਕਾਫੀ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ।।
ਸਰਹੱਦੀ ਪਿੰਡ ਆਦੀ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੀ ਪੋਸਟਾਂ ਨੂੰ ਜਾਂਦੇ ਰਾਹ ਤੇ ਉੱਪਰ ਨੌਮਣੀ ਦਾ ਪਾਣੀ ਭਰਨ ਦੇ ਕਰਕੇ ਬੀਐਸਐਫ ਅਧਿਕਾਰੀਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।।
ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਨਾ ਤਾਂ ਨਹਿਰਾਂ ਦੀ ਸਫਾਈ ਪੂਰੇ ਤਰੀਕੇ ਨਾਲ ਕਰਵਾਈ ਗਈ ਅਤੇ ਨਾ ਹੀ ਨੋਮਣੀ ਨਾਲਿਆਂ ਦੀ ਜਿਸ ਕਰਕੇ ਪਾਣੀ ਦਾ ਪੱਧਰ ਵਧਣ ਕਰਕੇ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਸੀ। ਇਸ ਸਾਲ ਵੀ ਇਹੀ ਹਾਲਾਤ ਨਜ਼ਰ ਆ ਰਹੇ ਹਨ।

Rm Global Tv
Author: Rm Global Tv

Facebook
Twitter
LinkedIn
WhatsApp

Leave a Reply

Your email address will not be published. Required fields are marked *