ਪਠਾਨਕੋਟ ਦੇ ਵਿੱਚ ਕਰਿਆਨਾ ਕਾਰੋਬਾਰੀ ਪਿਤਾ ਪੁੱਤਰ ਦੀ ਦਰਦਨਾਕ ਮੌਤ ਹੋਈ।

ਦੁਕਾਨ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਬਜਾਉਣ ਦੇ ਲਈ ਛੱਤ ਤੇ ਗਏ ਸੀ ਪਰ ਦਮ ਘੁੱਟਣ ਦੇ ਨਾਲ ਦੋਨਾਂ ਦੀ ਹੋਈ ਮੌਤ।

ਪਰਿਵਾਰ ਦਾ ਇਕਲੌਤਾ ਪੁੱਤਰ ਸੀ ਦੀਕਸ਼ਿਤ ਤਿੰਨ ਸਾਲ ਪਹਿਲੇ ਹੋਇਆ ਸੀ ਵਿਆਹ।

ਪਠਾਨਕੋਟ ਦੇ ਭੋਆ ਦੇ ਮੁਹੱਲਾ ਸਰਾਈ ਦੇ ਵਿੱਚ ਅੱਗ ਜਨੀ ਦੇ ਕਰਕੇ ਕਰਿਆਨਾ ਕਾਰੋਬਾਰੀ ਪਿਤਾ ਪੁੱਤਰ ਦੀ ਦਰਨਾਕ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਪਿਤਾ ਪੁੱਤਰ ਆਪਣੀ ਦੁਕਾਨ ਦੇ ਵਿੱਚ ਲੱਗੀ ਅੱਗ ਨੂੰ ਬਜਾਉਣ ਦਾ ਪ੍ਰਿਆਸ ਕਰ ਰਹੇ ਸੀ। ਜਿਸ ਦੇ ਚਲਦੇ ਪਹਿਲੇ ਧੂਏ ਦੇ ਕਰਕੇ ਉਹਨਾਂ ਦਾ ਦਮ ਘੁਟਿਆ ਤੇ ਦੋਨੋਂ ਬੇਹੋਸ਼ ਹੋ ਗਏ ਤੇ ਫਿਰ ਉੱਥੇ ਝੁਲਸਣ ਕਰਕੇ ਉਹਨਾਂ ਦੀ ਮੌਤ ਹੋ ਗਈ।।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਦੀ ਪਹਿਚਾਨ 60 ਸਾਲ ਦੇ ਰਾਧੇ ਸ਼ਾਮ ਅਤੇ ਉਹਨਾਂ ਦੇ ਬੇਟੇ 31 ਸਾਲ ਦੇ ਦੀਕਸ਼ਦ ਦੇ ਰੂਪ ਵਜੋਂ ਹੋਈ ਹੈ।।
ਰਾਧੇ ਸ਼ਾਮ ਦੋ ਸਾਲ ਪਹਿਲੇ ਹੀ ਅਹਿਮੀਅਤ ਦੇ ਵਿੱਚੋਂ ਰਿਟਾਇਰ ਆਏ ਸੀ ਫਿਲਹਾਲ ਥਾਣਾ ਸਦਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਫਿਰ ਜੁਟੀ ਹੈ ਦੋਨੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।।
ਪਹਿਲੀ ਮੰਜ਼ਿਲ ਤੇ ਰੱਖੀ ਖਾਲੀ ਪੇਟੀਆਂ ਦੇ ਵਿੱਚ ਅੱਗ ਲੱਗੀ ਸੀ ਸਥਾਨੀ ਨਿਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਰਾਧੇ ਸ਼ਾਮ ਅਤੇ ਉਹਨਾਂ ਦਾ ਬੇਟਾ ਕਸਬੇ ਦੇ ਵਿੱਚ ਕਿਰਾਨੇ ਦਾ ਕਾਰੋਬਾਰ ਕਰਦੇ ਸਨ। ਵੱਡੇ ਸਤਰ ਤੇ ਉਹਨਾਂ ਦਾ ਕੰਮ ਸੀਗਾ ਵੀਰਵਾਰ ਦੀ ਸਵੇਰ ਤੜਕੇ ਪੰਜ ਸਾਢੇ ਪੰਜ ਵਜੇ ਦੇ ਕਰੀਬ ਉਹਨਾਂ ਦੀ ਦੁਕਾਨ ਤੇ ਅੱਗ ਲੱਗੀ ਦੋਨੋਂ ਪਿਤਾ ਪੁੱਤਰ ਦੁਕਾਨ ਤੇ ਪਹੁੰਚੀ ਦੇਖ ਕੇ ਦੁਕਾਨ ਦੀ ਪਹਿਲੀ ਮੰਜ਼ਿਲ ਤੇ ਖਾਲੀ ਪਏ ਗਤੇ ਦੀ ਪੇਟੀਆਂ ਦੇ ਵਿੱਚ ਅੱਗ ਲੱਗੀ ਸੀ ਅੱਗ ਬਝਾਉਣ ਉੱਪਰ ਗਏ ਤਾਂ ਵਾਪਸ ਨਹੀਂ ਪਰਤੇ।
ਸਥਾਨੀ ਲੋਕਾਂ ਨੇ ਦੱਸਿਆ ਕਿ ਅੱਗ ਦੀ ਲਪਟਾਂ ਬਹੁਤ ਜਿਆਦਾ ਤੇਜ਼ ਸੀ ਦੁਕਾਨ ਦੇ ਥੱਲੜੇ ਹਿੱਸੇ ਦੇ ਵਿੱਚ ਦੋਨੋਂ ਬਾਪ ਬੇਟਾ ਪਹਿਲੀ ਮੰਜ਼ਿਲ ਤੇ ਅੱਗ ਬੁਝਾਉਣ ਦੇ ਚਲੇ ਗਏ ਧੂਆਂ ਕਾਫੀ ਜਿਆਦਾ ਸੀਗਾ ਜਿਸ ਦੇ ਚਲਦੇ ਉਹਨਾਂ ਵੱਲੋਂ ਉੱਪਰ ਨਹੀਂ ਚੜਿਆ ਗਿਆ ਦੋ ਘੰਟੇ ਤੱਕ ਜਦੋਂ ਦੋਨੋਂ ਹੇਠਾਂ ਨਹੀਂ ਉਤਰੇ ਤਾਂ ਲੋਕਾਂ ਨੇ ਚਿੰਤਾ ਜਤਾਈ ਲੋਕਾਂ ਨੇ ਦੂਸਰੇ ਘਰ ਦੇ ਚੜ ਕੇ ਦਰਵਾਜ਼ਾ ਤੋੜਿਆ।
ਲੋਕਾਂ ਨੇ ਦੱਸਿਆ ਕਿ ਉੱਪਰਲੀ ਮੰਜ਼ਿਲ ਤੇ ਬੜੀ ਮਾਤਰਾ ਦੇ ਵਿੱਚ ਧੂਆਂ ਨਿਕਲ ਰਿਹਾ ਸੀ ਜਿਸ ਦੇ ਚਲਦੇ ਕੋਈ ਸਥਾਨੀ ਨੌਜਵਾਨ ਦੂਸਰੇ ਘਰ ਦੀ ਛੱਤ ਤੇ ਜਾ ਕੇ ਸ਼ਰਮਾ ਜਨਰਲ ਸਟੋਰ ਦੀ ਦੁਕਾਨ ਦੀ ਛੱਤ ਤੇ ਗਏ ਘਟਨਾ ਤੇ ਦੋ ਢਾਈ ਘੰਟੇ ਬਾਅਦ ਥੋੜੇ ਦਿਨਾਂ ਦਰਵਾਜ਼ਾ ਤੋੜ ਕੇ ਕਬਜ਼ੇ ਉਖਾੜੇ ਗਏ ਫਿਰ ਦਰਵਾਜ਼ਾ ਖੋਲ ਦਿੱਤਾ ਗਿਆ ਦਰਵਾਜ਼ਾ ਖੋਲਦੇ ਤਾਂ ਲੋਕਾਂ ਦੇ ਹੋਸ਼ ਉੱਡ ਗਏ।।
ਬਚਾਅ ਕਾਰਜ ਦੇ ਵਿੱਚ ਸ਼ਾਮਿਲ ਲੋਕਾਂ ਨੇ ਦੱਸਿਆ ਕਿ ਜਦੋਂ ਕਬਜ਼ੇ ਕੱਢ ਕੇ ਦਰਵਾਜ਼ਾ ਖੋਲਿਆ ਗਿਆ ਤਾਂ ਦੇਖਿਆ ਰਾਧੇ ਸ਼ਾਮ ਤੇ ਉਹਨਾਂ ਦਾ ਬੇਟਾ ਦੀਕਸ਼ਿਤ ਸ਼ਰਮਾ ਬੇਸੁੱਧ ਪੇ ਸੀ ਦੋਨੋਂ ਬੁਰੀ ਤਰ੍ਹਾਂ ਝੁਲਸ ਚੁੱਕੇ ਸੀ ਲੋਕਾਂ ਨੇ ਤੁਰੰਤ ਉੱਪਰ ਖਿਚਿਆ ਤੇ ਐਬੂਲੈਂਸ ਤੇ ਸੇਵਾ ਹਸਪਤਾਲ ਪਹੁੰਚਾਇਆ ਲੇਕਿਨ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।।
ਪਰਿਵਾਰ ਦਾ ਇਕਲੌਤਾ ਬੇਟਾ ਸੀ ਦੀਕਸ਼ਿਤ ਪਿੰਡ ਵਾਸੀਆਂ ਨੇ ਦੱਸਿਆ ਕਿ ਦੀਕਸ਼ਿਤ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ ਤਿੰਨ ਸਾਲ ਪਹਿਲੇ ਹੀ ਉਹਦਾ ਵਿਆਹ ਹੋਇਆ ਸੀ ਇੱਕ ਸਾਲ ਦੀ ਉਸਦੀ ਛੋਟੀ ਬੇਟੀ ਸੀ ਕ੍ਰਿਕਟ ਦਾ ਸ਼ੌਕੀਨ ਦੀਕਸ਼ਿਤ ਗ੍ਰੈਜੂਏਟ ਸੀ ਅਤੇ ਆਪਣੇ ਪਿਤਾ ਦੇ ਨਾਲ ਵਧੀਆ ਕਾਰੋਬਾਰ ਚਲਾ ਰਿਹਾ ਸੀ। ਲੇਕਿਨ ਇਸ ਹਾਦਸੇ ਨੇ ਪੂਰਾ ਪਰਿਵਾਰ ਖਾਲੀ ਕਰ ਦਿੱਤਾ ਹੈ।।

Rm Global Tv
Author: Rm Global Tv

Facebook
Twitter
LinkedIn
WhatsApp

Leave a Reply

Your email address will not be published. Required fields are marked *