ਗੁਰਦਾਸਪੁਰ ਵਿੱਚ ਬਾਹਰੀ ਰਾਜਾਂ ਤੋਂ ਆ ਕੇ ਰਹਿ ਰਹੇ ਬਹੁਤ ਸਾਰੇ ਲੋਕਾਂ ਦੀ ਨਹੀਂ ਹੋਈ ਹੈ ਪੁਲਿਸ ਵੈਰੀਫਿਕੇਸ਼ਨ

 

ਆਰ ਐਮ ਗਲੋਬਲ ਟੀਵੀ

ਗੁਰਦਾਸਪੁਰ।

ਦੋਰਾਂਗਲਾ ਗੁਰਦਾਸਪੁਰ ਰੋਡ ਤੇ ਰਾਤ ਦੇ ਸਮੇਂ ਇੱਕ ਵਿਅਕਤੀ ਨੂੰ ਜਦੋਂ ਸ਼ਹਿਰ ਵੱਲ ਆਉਂਦੇ ਦੇਖਿਆ ਗਿਆ ਤਾਂ ਸ਼ੱਕ ਹੋਣ ਤੇ ਜਦੋਂ ਇੱਕ ਪੱਤਰਕਾਰ ਦਵੱਲੋਂ ਉਸਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੋਂ ਆ ਰਹੇ ਹੋ ਤੇ ਕਿੱਥੇ ਜਾਣਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਪਾਸ ਹੀ ਇੱਕ ਡੇਰੇ ਤੋਂ ਖਾਣਾ ਖਾ ਕੇ ਆ ਰਿਹਾ ਹਾਂ ਤੇ ਮੈਂ ਗੁਰਦਾਸਪੁਰ ਜਾਣਾ ਹੈ ਜਦੋਂ ਉਸਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਉਸਨੇ ਕਿਹਾ ਕਿ ਮੈਂ ਸਹਾਰਨਪੁਰ ਦਾ ਰਹਿਣ ਵਾਲਾ ਹਾਂ, ਜਦੋਂ ਉਸਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਉਸਨੇ ਕਿਹਾ ਕਿ ਮੈਂ ਇੱਥੇ ਟਰੇਲਿੰਗ ਦਾ ਕੰਮ ਕਰਦਾ ਹਾਂ ਇਸ ਸਬੰਧੀ ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਦਾ ਜਵਾਬ ਸੀ ਨਹੀਂ ਕਿ ਤੁਹਾਡੇ ਨਾਲ ਕੋਈ ਹੋਰ ਲੋਕ ਵੀ ਇੱਥੇ ਰਹਿ ਰਹੇ ਹਨ ਉਸਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਇੱਥੇ ਸਾਡੇ ਹੋਰ ਮੈਂਬਰ ਵੀ ਹਨ ਪਰ ਸਾਡੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ। ਇਸ ਸਬੰਧੀ ਜਦੋਂ ਜਿਨ੍ਹਾਂ

ਕੋਲੋਂ ਉਹ ਬਟੇਕ ਤੇ ਕੰਮ ਕਰ ਰਹੇ ਸੀ ਉਸ ਮਾਲਕ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਵੀ ਜਵਾਬ ਸੀ ਕਿ ਸਾਨੂੰ ਅਸੀਂ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਨਾ ਹੀ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਕਈ ਅਜਿਹੇ ਮਾਮਲੇ ਆਏ ਸੀ ਕਿ ਇਹਨਾਂ ਦੀ ਪੂਰੀ ਵੈਰੀਫਿਕੇਸ਼ਨ ਹੋਣਾ ਜਰੂਰੀ ਨਹੀਂ ਹੈ। ਕੀ ਲੋਕ ਜਾਣਬੁਝ ਕੇ ਅੰਜਾਮ ਬਣੇ ਹਨ ਕਿਉਂਕਿ ਸਰਹੱਦੀ ਜਿਲਾ ਹੋਣ ਕਰਕੇ ਗੁਰਦਾਸਪੁਰ ਕਾਫੀ ਜ਼ਿਆਦਾ ਸੈਂਸਿਟਿਵ ਹੋ ਚੁੱਕਿਆ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਕਈ ਵੱਡੀਆਂ ਵਾਰਦਾਤਾਂ ਵੀ ਹੋਈਆਂ ਹਨਾ ਤੇ ਕਈ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਹਨ।।

 

ਇਕ ਸਾਲ ਤੋਂ ਵੱਧ ਰਹਿੰਦੇ ਹੋਏ ਹੋ ਚੁੱਕਿਆ ਪਰ ਹਾਲੇ ਤੱਕ ਨਹੀਂ ਹੋਈ ਇਹਨਾਂ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਸਰਹੱਦੀ ਜ਼ਿਲ੍ਾ ਹੋਣ ਕਰਕੇ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ।

ਪੁਲਿਸ ਦੇ ਵੱਲੋਂ ਬਹੁਤ ਸਾਰੇ ਮਕਾਨ ਮਾਲਿਕਾ ਤੇ ਦੁਕਾਨਦਾਰ ਮਾਲਕਾਂ ਨੂੰ ਇਹ ਕਿਹਾ ਗਿਆ ਸੀ ਕਿ ਜਦੋਂ ਵੀ ਕੋਈ ਤੁਸੀਂ ਬਾਹਰੀ ਰਾਜਾਂ ਤੋਂ ਆਏ ਲੋਕਾਂ ਨੂੰ ਆਪਣੀ ਦੁਕਾਨ ਤੇ ਕਿਰਾਏ ਤੇ ਰੱਖਦੇ ਹੋ ਜਾਂ ਘਰ ਦੇ ਵਿੱਚ ਰੱਖਦੇ ਹੋ ਤਾਂ ਇਸ ਦੀ ਜਾਣਕਾਰੀ ਪੁਲਿਸ ਦੇ ਨਾਲ ਸਾਂਝਾ ਕਰੋ ਅਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਉਣੀ ਜਰੂਰੀ ਹੈ।।

ਪਰ ਬਹੁਤ ਵਾਰ ਇਹ ਮਾਮਲੇ ਸਾਹਮਣੇ ਆਏ ਹਨ ਕਿ ਗੁਰਦਾਸਪੁਰ ਦੇ ਵਿੱਚ ਪਿਛਲੇ ਦਿਨੀ ਕਈ ਅਜਿਹੀਆਂ ਘਟਨਾਵਾਂ ਹੋਈਆਂ ਜਿਨਾਂ ਦੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਲੁੱਟਖੋ ਦੀ ਵਾਰਦਾਤਾਂ ਹੋਈਆਂ ਹਾਲਾਂਕਿ ਬਹੁਤ ਸਾਰੇ ਮਾਮਲੇ ਪੁਲਿਸ ਵੱਲੋਂ ਟਰੇਸ ਵੀ ਕਰ ਲਏ ਗਏ ਪਰ ਕੁਛ ਮਾਮਲੇ ਜਿਹੜੇ ਹਾਲੇ ਅਧੂਰੇ ਵੀ ਪਏ ਹਨ ਪਰ ਜਿਨਾਂ ਦੇ ਵਿੱਚ ਇੱਕ ਵੱਡਾ ਚਿੰਤਾ ਦਾ ਵਿਸ਼ੇਕ ਕਿ ਜਿਹੜੇ ਲੋਕ ਬਾਹਰੀ ਰਾਜਾਂ ਤੋਂ ਆ ਗਏ ਬਿਨਾਂ ਕਿਸੇ ਵੈਰੀਫਿਕੇਸ਼ਨ ਤੇ ਇੱਥੇ ਰਹਿ ਰਹੇ ਹਨ ਉਹ ਅਗਰ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਕੇ ਇਥੋਂ ਫਰਾਰ ਹੁੰਦੇ ਹ ਤਾਂ ਉਹਨਾਂ ਦੀ ਕੋਈ ਵੀ ਜਾਣ ਪਹਿਚਾਣ ਨਹੀਂ ਹੁੰਦੀ।

ਬਹੁਤ ਸਾਰੇ ਧਾਰਮਿਕ ਸੰਗਠਨਾਂ ਵੱਲੋਂ ਵੀ ਇਸ ਮੁੱਦੇ ਨੂੰ ਪ੍ਰਮੁਖਤਾ ਦੇ ਨਾਲ ਚੁੱਕਿਆ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਐਸਐਸਪੀ ਗੁਰਦਾਸਪੁਰ ਦਿੱਤੇ ਦੇ ਵੱਲੋਂ ਵੀ ਸਖਤੀ ਦੇ ਨਾਲ ਲੋਕਾਂ ਨੂੰ ਆਦੇਸ਼ ਦਿੱਤੇ ਗਏ ਸੀ ਵੈਰੀਫਿਕੇਸ਼ਨ ਹੋਈਆਂ ਵੀ ਪਰ ਬਹੁਤ ਸਾਰੇ ਹਾਲੇ ਵੀ ਲੋਕ ਨੇ ਜਿਹੜੇ ਆਪਣੇ ਦੁਕਾਨਾਂ ਘਰਾਂ ਦੇ ਵਿੱਚ ਬਾਹਰੀ ਰਾਜਾਂ ਤੋਂ ਆਏ ਲੋਕਾਂ ਨੂੰ ਕਿਰਾਏ ਦੇ ਰੱਖਦੇ ਹਨ ਪਰ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਜਰੂਰੀ ਨਹੀਂ ਸਮਝਦੇ।

ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਥਾਣਾ ਸਿਟੀ ਦੇ ਪ੍ਰਭਾਰੀ ਦਵਿੰਦਰ ਪ੍ਰਕਾਸ਼ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹ ਤੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਸ਼ਖਸ ਸਾਨੂੰ ਇਸ ਕਾਲਜ ਰੋਡ ਤੇ ਭੱਠੇ ਦੇ ਨਜ਼ਦੀਕ ਮਿਲਿਆ ਹੈ ਜਿਸ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਤਾਂ ਪੁਲਿਸ ਪਹੁੰਚਦੀ ਹੈ ਵੈਰੀਫਿਕੇਸ਼ਨ ਕਰਨ ਦੇ ਲਈ ਉਸਨੂੰ ਲੈ ਕੇ ਜਾਂਦੀ ਹੈ ਤੇ ਜਦੋਂ ਅਗਲੇ ਦਿਨ ਇਸ ਬਾਰੇ ਥਾਣਾ ਸਿਟੀ ਪ੍ਰਭਾਰੀ

ਦਵਿੰਦਰ ਪ੍ਰਕਾਸ਼ ਦਾ ਕਹਿਣਾ ਸੀ ਕਿ ਕੀ ਤੁਸੀਂ ਸਾਰਾ ਹੀ ਠੇਕਾ ਲੈ ਰੱਖਿਆ ਹੈ

ਤੁਹਾਡੇ ਇਲਾਕੇ ਦੇ ਵਿੱਚ ਤਾਂ ਬਹੁਤ ਸਾਰੇ ਡਰੋਨ ਐਕਟੀਵਿਟੀ ਹੁੰਦੀਆਂ ਨ ਉਸ ਦੀ ਜਾਣਕਾਰੀ ਕਦੀ ਤੁਸੀਂ ਨਹੀਂ ਦਿੱਤੀ।

ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜੋ ਡਿਊਟੀ ਇੱਕ ਥਾਣਾ ਪ੍ਰਭਾਰੀ ਹੋਣ ਦੇ ਨਾਤੇ ਇੰਚਾਰਜ ਸਿਟੀ ਦੀ ਬਣਦੀ ਹੈ ਕਿ ਉਹ ਹੁਣ ਪੱਤਰਕਾਰ ਪੂਰੀ ਕਰਨਗੇ ਅਤੇ ਅਜਿਹਾ ਵਤੀਰਾ ਅਪਣਾਉਣਾ ਕੀ ਇੱਕ ਸਿਟੀ ਇੰਚਾਰਜ ਐਸ ਐਚ ਓ ਨੂੰ ਸ਼ੋਭਾ ਦਿੰਦਾ ਹੈ।।

ਇਸ ਬਾਰੇ ਐਸਐਸਪੀ ਗੁਰਦਾਸਪੁਰ ਦੇ ਮਾਮਲਾ ਵੀ ਧਿਆਨ ਦੇ ਵਿੱਚ ਲਿਆਂਦਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਇਸ ਬਾਰੇ ਉਹ ਜਰੂਰ ਉਹਨਾਂ ਨਾਲ ਗੱਲਬਾਤ ਕਰਨਗੇ।।

ਪਰ ਬਹੁਤ ਸਾਰੇ ਸ਼ਹਿਰ ਦੇ ਵਾਸੀਆਂ ਵੱਲੋਂ ਵੀ ਕਈ ਵਾਰ ਇਹ ਮੁੱਦਾ ਚੁੱਕਿਆ ਗਿਆ ਹੈ ਕਿ ਜਿਹੜੇ ਬਾਹਰੀ ਰਾਜਾ ਤੋਂ ਲੋਕ ਆਏ ਹਨ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਏ ਤਾਂ ਪਤਾ ਤਾਂ ਲੱਗ ਸਕੇ ਕਿ ਇਹ ਲੋਕ ਕਿੱਥੋਂ ਆਏ ਹਨ ਤੇ ਕਿਸ ਮਕਸਦ ਦੇ ਨਾਲ ਇੱਥੇ ਰਹਿ ਰਹੇ ਹਨ।।

Rm Global Tv
Author: Rm Global Tv

Facebook
Twitter
LinkedIn
WhatsApp

Leave a Reply

Your email address will not be published. Required fields are marked *