ਸਕੂਲ ਦੇ ਵਿਦਿਆਰਥੀ ਨਾਲ ਕੁੱਟ ਮਾਰ ਕਰਨ ਦੇ ਮਾਮਲੇ ਵਿੱਚ ਦੋ ਟੀਚਰ ਨਾਮਜਦ

ਆਰ ਐਮ ਗਲੋਬਲ ਟੀਵੀ

ਗੁਰਦਾਸਪੁਰ। ਥਾਣਾ ਦੋਰਾਂਗਲਾ ਦੀ ਪੁਲਿਸ ਨੇ ਪੰਜਵੀ ਕਲਾਸ ਵਿੱਚ ਪੜਦੇ ਵਿਦਿਆਰਥੀ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ਵਿੱਚ ਸਕੂਲ ਦੇ ਦੋ ਟੀਚਰਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਵਿਦਿਆਰਥੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਗਿਆ ਹੈ।

ਜਸਮੀਤ ਪਤਨੀ ਜਤਿੰਦਰ ਕੁਮਾਰ ਵਾਸੀ ਪਿੰਡ ਗੰਜੀ ਨੇ ਦੱਸਿਆ ਕਿ ਉਹ ਘਰੇਲੂ ਕੰਮਕਾਜ ਕਰਦੀ ਹਾਂ। ਮੇਰੇ 2 ਲੜਕੇ ਹਨ। ਵੱਡੇ ਦਾ ਨਾਮ ਜਤਿਨ ਕੁਮਾਰ ਹੈ ਜਿਸ ਦੀ ਉਮਰ ਕਰੀਬ 9 ਸਾਲ ਹੈ ਅਤੇ ਉਸ ਤੋਂ ਛੋਟੇ ਦਾ ਨਾਮ ਸਮਰ ਹੈ ਜਿਸ ਦੀ ਉਮਰ ਕਰੀਬ 6 ਸਾਲ ਹੈ। ਮੇਰਾ ਲੜਕਾ ਜਤਿਨ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਵਿਖੇ ਪੰਜਵੀਂ ਕਲਾਸ ਵਿਚ ਪੜਦਾ ਹੈ। ਮੇਰਾ ਲੜਕਾ ਜਤਿਨ ਕੁਮਾਰ ਮਿਤੀ 22-4-2026 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਵਿਖੇ ਪੜਾਈ ਕਰਨ ਲਈ ਗਿਆ ਸੀ ਤਾਂ ਮੇਰੇ ਲੜਕੇ ਜਤਿਨ ਕੁਮਾਰ ਨੂੰ ਸਕੂਲ ਦੇ ਟੀਚਰ ਸੰਦੀਪ ਸ਼ਰਮਾ ਨੇ ਕਿਸੇ ਗੱਲ ਨੂੰ ਲੈ ਕੇ ਮੇਰੇ ਲੜਕੇ ਦੀ ਮਾਰ ਕੁਟਾਈ ਕੀਤੀ। ਸੰਦੀਪ ਸ਼ਰਮਾ ਟੀਚਰ ਨੇ ਇਹ ਮਾਰਕੁਟਾਈ ਸਕੂਲ ਦੀ ਟੀਚਰ ਰਮਨਦੀਪ ਕੌਰ ਦੇ ਕਹਿਣ ਤੇ ਕੀਤੀ ਹੈ। ਇਸ ਮਾਰ ਕੁਟਾਈ ਸਬੰਧੀ ਮੇਰੇ ਲੜਕੇ ਜਤਿਨ ਕੁਮਾਰ ਨੇ ਸਾਨੂੰ ਸ਼ਾਮ ਨੂੰ ਦੱਸਿਆ ਤੇ 22-4-2026 ਨੂੰ ਹੀ ਸਿਵਲ ਹਸਪਤਾਲ ਬੱਬਰੀ ਬਾਈਪਾਸ ਗੁਰਦਾਸਪੁਰ ਪੁੱਜ ਕੇ ਮੈਂ ਆਪਣੇ ਲੜਕੇ ਜਤਿਨ ਕੁਮਾਰ ਦਾ ਡਾਕਟਰੀ ਮੁਲਾਹਜਾ ਕਰਵਾਇਆ। ਅੱਜ ਮੈਂ ਸਮੇਤ ਆਪਣੇ ਜੈਨ ਰਾਮ ਮੂਰਤੀ ਪੁੱਤਰ ਠਾਕੁਰ ਦਾਸ ਵਾਸੀ ਗੰਜੀ ਆਪਣੇ ਘਰ ਮੌਜੂਦ ਸੀ ਤੇ ਆਪ ਜੀ ਨੇ ਮੇਰਾ ਬਿਆਨ ਲਿਖਿਆ। ਮੇਰੇ ਲੜਕੇ ਜਤਿਨ ਕੁਮਾਰ ਦੀ ਹੋਈ ਮਾਰ ਕੁਟਾਈ ਸਬੰਧੀ ਸਕੂਲ ਟੀਚਰ ਸੰਦੀਪ ਸ਼ਰਮਾ ਅਤੇ ਰਮਨਦੀਪ ਕੌਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Rm Global Tv
Author: Rm Global Tv

Facebook
Twitter
LinkedIn
WhatsApp

Leave a Reply

Your email address will not be published. Required fields are marked *